ਕਲਰਕ ਤੇ ਹੋਰ ਅਹੁਦਿਆਂ ''ਚ ਨਿਕਲੀਆਂ ਸਰਕਾਰੀ ਨੌਕਰੀਆਂ, ਜਲਦੀ ਕਰੋ ਅਪਲਾਈ
ਨਵੀਂ ਦਿੱਲੀ- ਦਿੱਲੀ ਸਬਆਰਡੀਨੇਟਸ ਸਰਵਿਸਿਜ ਸਿਲੈਕਸਨ ਬੋਰਡ ਨੇ ਲੋਅਰ ਡਿਵੀਜ਼ਨ ਕਲਰਕ, ਵੈੱਲਫੇਅਰ ਅਫਸਰ, ਜੂਨੀਅਰ ਇੰਜੀਨੀਅਰ, ਅਸਿਸਟੈਂਟ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਚਾਹਵਾਨ ਅਪਲਾਈ ਕਰ ਸਕਦੇ ਹਨ। ਪੋਸਟਾਂ ਦੀ ਗਿਣਤੀ- 204 ਆਖਰੀ ਤਾਰੀਕ- 5 ਮਾਰਚ, 2019 ਸਿੱਖਿਆ ਯੋਗਤਾ- ਇਛੁੱਕ ਉਮੀਦਵਾਰਾਂ ਨੇ ਅਹੁਦਿਆਂ ਮੁਤਾਬਕ ਸਿੱਖਿਆ ਪ੍ਰਾਪਤ ਕੀਤੀ ਹੋਵੇ। ਉਮਰ ਸੀਮਾ- 18 ਤੋਂ 30 ਸਾਲ ਤੱਕ ਅਪਲਾਈ ਫੀਸ- ਜਨਰਲ ਅਤੇ ਓ. ਬੀ. ਸੀ. ਵਰਗ ਦੇ ਉਮੀਦਵਾਰਾਂ ਲਈ 100 ਰੁਪਏ ਫੀਸ ਐੱਸ. ਸੀ/ਐੱਸ. ਟੀ/ਅਪਾਹਜ ਉਮੀਦਵਾਰਾਂ ਲਈ ਕੋਈ ਫੀਸ ਨਹੀਂ ਹੋਵੇਗੀ। ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਲਿਖਿਤੀ ਪ੍ਰੀਖਿਆ ਅਤੇ ਸਕਿੱਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ। ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://dsssbonline.nic.in/ ਪੜ੍ਹੋ।



Comments
Post a Comment